ਬੱਚੇ ਅਤੇ ਵੱਡੇ ਸਾਰੇ ਖਾਣ ਦੇ ਸ਼ੌਕੀਨ ਹੁੰਦੇ ਹਨ, ਪਰ ਖਾਣੇ 'ਚ ਕੋਈ ਸੁਆਦਿਸ਼ਟ ਪਿੱਜ਼ਾ ਹੋਵੇ ਤਾਂ ਇਹ ਖਾਣ ਦਾ ਮਜ਼ਾ ਹੋਰ ਵੱਧ ਜਾਂਦਾ ਹੈ।
ਬੱਚਿਆਂ ਦੀ ਇਹ ਪਸੰਦੀਦਾ ਡਿਸ਼ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਬਰੈੱਡ ਪਿੱਜ਼ਾ ਬਣਾਉਣਾ ਸਿਖਾਵਾਂਗੇ ਜੋ ਆਸਾਨੀ ਨਾਲ ਘੱਟ ਹੀ ਸਮੇਂ 'ਚ ਬਣ ਜਾਂਦਾ ਹੈ।
ਸਮੱਗਰੀ—ਬਰੈੱਡ ਸਲਾਈਸ-6, ਆਧਾ ਕੱਪ ਸਵੀਟ ਕਾਰਨ, ਸ਼ਿਮਲਾ ਮਿਰਚ-1, ਪਿਆਜ਼-1, ਟਮਾਟਰ-1, ਮੱਖਣ-5 ਛੋਟੇ ਚਮਚ, ਮੋਜਰੇਲਾ ਚੀਜ਼-1 ਕੱਪ, ਕਾਲੀ ਮਿਰਚ ਪਾਊਡਰ-1 ਚੌਥਾਈ ਛੋਟਾ ਚਮਚ, ਪਿੱਜ਼ਾ/ਟੋਮੈਟੋ ਸਾਸ- 6 ਚਮਚ, ਨਮਕ ਸੁਆਦ ਅਨੁਸਾਰ।
ਵਿਧੀ—ਸਭ ਤੋਂ ਪਹਿਲਾਂ ਬਰੈੱਡ ਦੀ ਸਲਾਈਸ 'ਤੇ ਮੱਖਣ ਲਗਾ ਲਓ ਅਤੇ ਫਿਰ ਇਸ 'ਤੇ ਟੋਮੈਟੋ/ਪਿੱਜ਼ਾ ਸਾਸ ਲਗਾ ਲਓ। ਇਸ ਤੋਂ ਬਾਅਦ ਬਰੈੱਡ 'ਤੇ ਸ਼ਿਮਲਾ ਮਿਰਚ, ਟਮਾਟਰ, ਪਿਆਜ਼ ਪਾ ਲਓ। ਫਿਰ ਸਵੀਟ ਕਾਰਨ, ਕਾਲੀ ਮਿਰਚ ਪਾਊਡਰ ਅਤੇ ਨਮਕ ਛਿੜਕ ਕੇ ਚੀਜ਼ ਪਾਓ। ਇਸ ਤੋਂ ਬਾਅਦ ਇਕ ਨਾਨਸਟਿਕ ਤਵੇ ਨੂੰ ਹੌਲੀ ਅੱਗ 'ਤੇ ਹਲਕਾ ਗਰਮ ਕਰਕੇ 1 ਤੋਂ ਡੇਢ ਚਮਚ ਮੱਖਣ ਪਾਓ। ਜਦੋਂ ਮੱਖਣ ਗਰਮ ਹੋ ਜਾਵੇ ਤਾਂ ਅੱਗ ਨੂੰ ਘੱਟ ਕਰ ਦਿਓ ਅਤੇ ਤਵੇ 'ਤੇ ਬਰੈੱਡ ਪੀਸ ਰੱਖ ਦਿਓ।
ਫਿਰ ਤਵੇ ਨੂੰ ਪਲੇਟ ਨਾਲ ਢੱਕ ਦਿਓ ਅਤੇ ਬਰੈੱਡ ਕਰੀਬ 5 ਮਿੰਟ ਤੱਕ ਪਕਾਓ। ਇਸ ਨੂੰ ਦੇਖਦੇ ਰਹੋ।
ਜਦੋਂ ਸ਼ਿਮਲਾ ਮਿਰਚ ਨਰਮ ਹੋ ਜਾਵੇ, ਅਤੇ ਬਰੈੱਡ ਕੁਰਕੁਰੀ ਹੋ ਜਾਵੇ ਤਾਂ ਪਿੱਜ਼ੇ ਨੂੰ ਤਵੇ ਤੋਂ ਉਤਾਰ ਲਓ। ਬਰੈੱਡ ਪਿੱਜ਼ਾ ਤਿਆਰ ਹੈ। ਇਸ ਨੂੰ ਪਲੇਟ 'ਤੇ ਰੱਖੋ ਅਤੇ ਟੋਮੈਟੋ ਸਾਸ ਦੇ ਨਾਲ ਖਾਓ।
ਜਾਣੋ ਪ੍ਰੈਗਨੈਂਸੀ 'ਚ ਕਿਉਂ ਦਿੱਤੀ ਜਾਂਦੀ ਹੈ ਜ਼ੀਰੇ ਦਾ ਪਾਣੀ ਪੀਣ ਦੀ ਸਲਾਹ
NEXT STORY